ਫਰਿਜਨੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਅਮਰੀਕੀ ਸਿੱਖਾਂ ਨੂੰ ਬਾਗੀ ਕਹਿਣ ਅਤੇ ਵਿਆਨਾ ਕਨਵੈਨਸ਼ਨ 1961 ਦੀ ਉਲੰਘਣਾ ਤਹਿਤ ਸਿਆਸੀ ਸਰਗਰਮੀਆਂ ਲਈ ਭਾਰਤੀ ਡਿਪਲੋਮੈਟ ਵੈਂਕਟੇਸ ਅਸ਼ੋਕ ਖਿਲਾਫ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਅਮਰੀਕੀ ਗ੍ਰਹਿ ਵਿਭਾਗ ਕੋਲ ਸ਼ਿਕਾਇਤ ਦਰਜ ਕਰਾਵਾਈ ਗਈ ਹੈ। 24 ਜੂਨ ਨੂੰ ਵਿਦੇਸ਼ ਮਿਸ਼ਨ ਦਫਤਰ ਦੇ ਡਾਇਰੈਕਟਰ ਅੰਬੈਸਡਰ ਜੈਂਟਰੀ ਓ ਸਮਿਥ ਨੂੰ 24 ਜੂਨ ਨੂੰ ਦਿੱਤੀ ਸ਼ਿਕਾਇਤ ਵਿਚ ਅਮਰੀਕੀ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਰਾਜਦੂਤ ਵੈਂਕਟੇਸ਼ ਅਸ਼ੋਕ ਕੌਂਸਲ ਜਨਰਲ ਆਫ ਇੰਡੀਆ ਸੈਨ ਫਰਾਂਸਿਸਕੋ ਨੂੰ ਵਿਆਨਾ ਕਨਵੈਨਸ਼ਨ 1961 ਦੀ ਧਾਰਾ 41.1 ਦੀਆਂ ਉਲੰਘਣਾਵਾਂ ਲਈ ਵਿਆਨਾ ਕਨੈਵਨਸ਼ਨ ਦੀ ਧਾਰਾ 9 ਤਹਿਤ ‘ਪਰਸੋਨਲ ਨਾਨ ਗਰਾਟਾ’ ਐਲਾਨਿਆ ਜਾਵੇ।

ਐਸ ਐਫ ਜੇ ਦੀ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਸੀ ਜੀ ਆਈ ਅਸ਼ੋਕ ਨੇ ਕਿਹਾ ਹੈ ਕਿ ਬਾਗੀ ਸਿੱਖ ਨਸਲਕੁਸ਼ੀ ਮਤੇ ਲਈ ਜ਼ੋਰ ਲਾ ਰਹੇ ਹਨ ਅਤੇ 22ਜੂਨ ਨੂੰ ਰਾਜਦੂਤ ਅਸ਼ੋਕ ਨੇ ਫਰਿਜਨੋ ਕੌਂਸਲ ਮੈਂਬਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਿਨਾਂ ਵਿਚ ਕੌਂਸਲ ਮੈਂਬਰ ਕਲਿੰਟ ਓਲੀਵਰ ਵੀ ਸ਼ਾਮਿਲ ਸਨ, ਤਾਂ ਜੋ ਉਨਾਂ ਨੂੰ ਮਨਾਇਆ ਜਾ ਸਕੇ ਕਿ ਉਹ ਤਜਵੀਜਸ਼ੁਦਾ 1984 ਸਿਖ ਨਸਲਕੁਸ਼ੀ ਮਤੇ ਦਾ ਸਮਰਥਨ ਵਾਪਸ ਲੈ ਲੈਣ। ਸ਼ਿਕਾਇਤ ਵਿਚ ਅੱਗੇ ਕਿਹਾ ਗਿਆ ਹੈ ਕਿ ਰਾਜਦੂਤ ਅਸ਼ੋਕ ਦਾ ਅਮਰੀਕੀ ਸਿੱਖਾ ਬਾਰੇ ਦੋਸ਼ ਪੂਰਨ ਬਿਆਨ ਸਿੱਖ ਨਸਲਕੁਸ਼ੀ ਮਤੇ ਨਾਲ ਸਬੰਧਤ ਉਸ ਦੀਆਂ ਸਰਗਰਮੀਆਂ ਡਿਪਲੋਮੈਟਿਕ ਸਬੰਧਾਂ 1961 ਦੇ ਵਿਆਨਾ ਕਨਵੈਨਸ਼ਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੈ ਅਤੇ ਡਿਪਲੋਮੈਟਿਕ ਰੁਤਬੇ ਦੀ ਤੌਹੀਨ ਅਤੇ ਅਮਰੀਕੀ ਨਾਗਰਿਕਾਂ ਦੇ ਸਵਿਧਾਨਿਕ ਅਧਿਕਾਰਾਂ ਵਿਚ ਸਪਸ਼ਟ ਦਖਲ ਅੰਦਾਜੀ ਹੈ।

1984 ਸਿਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਲਈ ਲਹਿਰ ਦੀ ਅਗਵਾਈ ਕਰ ਰਹੀ ਸੰਸਥਾ ਐਸ ਐਫ ਜੇ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਭਾਰਤੀ ਡਿਪਲੋਮੈਟ ਦੇਸ਼ ਵਿਚ ਹੀ ਇਕ ਹੋਰ ਦੇਸ਼ ਚਲਾ ਰਿਹਾ ਹੈ ਅਤੇ ਅਸ਼ੋਕ ਦੀਆਂ ਸਰਗਰਮੀਆਂ ਅਮਰੀਕੀ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਹਨ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਅਮਰੀਕੀ ਸਿੱਖਾਂ, ਜੋ ਕਿ 1984 ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜਦੋ ਜਹਿਦ ਕਰ ਰਹੇ ਹਨ, ਖਿਲਾਫ ਬਦਨਾਮ ਕਰਨ ਵਾਲੇ ਬਿਆਨ ਦੇਣ ਲਈ ਅਸੀ ਭਾਰਤੀ ਡਿਪਲੋਮੈਟ ਅਸ਼ੋਕ ਖਿਲਾਫ ਕੈਲੀਫੋਰਨੀਆ ਸਟੇਟ ਕਾਨੂੰਨਾਂ ਤਹਿਤ ਅਪਰਾਧਕ ਮੁਕੱਦਮਾ ਚਲਾਉਣ ਦੀ ਸੰਭਾਵਨਾ ਦਾ ਪਤਾ ਲਗਾ ਰਹੇ ਹਾਂ। ਉਨਾਂ ਨੇ ਅੱਗੇ ਕਿਹਾ ਕਿ ਅਸੀ ਭਾਰਤੀ ਡਿਪਲੋਮੈਟਾਂ ਨੂੰ ਆਪਣਾ ਤਾਨਾਸ਼ਾਹੀ ਰਵਈਆ ਨਹੀਂ ਚਲਣ ਦਿਆਂਗੇ ਤੇ ਨਾ ਹੀ ਆਪਣੇ ਭਾਈਚਾਰੇ ਨੂੰ ਬਦਨਾਮ ਕਰਨ ਦਿਆਂਗੇ।

ਐਸ ਐਫ ਜੇ ਦੇ ਡਾਇਰੈਕਟਰ ਅਮਰਦੀਪ ਸਿੰਘ ਪੁਰੇਵਾਲ ਨੇ ਕਿਹਾ ਕਿ ਕੈਲੀਫੋਰਨੀਆ ਦੇ ਹੋਰਨਾਂ ਸ਼ਹਿਰਾਂ ਨੇ 1984 ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇ ਦਿੱਤੀ ਹੈ ਜਿਨਾਂ ਵਿਚ ਕਰਮਨ, ਸੈਨ ਜੋਕਿਨ, ਸਟਾਕਟਨ ਅਤੇ ਬੇਕਰਸਫੀਲਡ ਸ਼ਾਮਿਲ ਹਨ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2019 Website Designed By XL Media

Log in with your credentials

Forgot your details?