ਫਰਿਜ਼ਨੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) -ਸਥਾਨਕ ਐਲੀਫੈਂਟ ਲੌਜ਼ ਇੰਡੀਅਨ ਰੈਸਟੋਰੈਂਟ ਵਿਖੇ ਕੌਂਸਲੇਟ ਜਨਰਲ ਆਫ ਇੰਡੀਆ ਸਨਫਰਾਂਸਿਸਕੋ ਸ੍ਰੀ ਅਸ਼ੋਕ ਜੀ ਤੇ ਵਾਈਸ ਕੌਂਸਲੇਟ ਵਿਨਕਟ ਰਮਾਨਾ ਨੇ ਪੰਜਾਬੀ ਭਾਈਚਾਰੇ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ। ਕੌਂਸਲੇਟ ਜਨਰਲ ਸ੍ਰੀ ਅਸ਼ੋਕ ਤੇ ਵਾਈਸ ਕੌਂਸਲੇਟ ਸ੍ਰੀ ਰਮਾਨਾ ਨੇ ਸਮੱਸਿਆਵਾਂ ਸੁਣਨ ਉਪਰੰਤ ਇਨਾਂ ਨੂੰ ਛੇਤੀ ਹੱਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਮੁੱਖ ਮੁੱਦਾ ਸ਼ਰਨ ਲੈਣ ਦਾ ਉਠਾਇਆ ਗਿਆ। ਮੀਟਿੰਗ ਵਿਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਜੋ ਵੀ ਕੋਈ ਇੱਥੇ ਸ਼ਰਨ ਲੈਂਦਾ ਹੈ ਉਹ ਮੁੱਖ ਤੌਰ ‘ਤੇ ਆਰਥਿਕਤਾ ਕਾਰਨ ਹੀ ਅਜਿਹਾ ਕਰਦਾ ਹੈ। ਉਸ ਨੇ ਕੋਈ ਅਪਰਾਧ ਨਹੀਂ ਕੀਤਾ ਹੁੰਦਾ ਇਸ ਲਈ ਅਜਿਹੇ ਮਾਮਲਿਆਂ ਵਿਚ ਪਾਸਪੋਰਟ ਤੇ ਵੀਜ਼ੇ ਦਿੱਤੇ ਜਾਣ। ਕੌਂਸਲੇਟ ਅਧਿਕਾਰੀਆਂ ਨੇ ਕਿਹਾ ਕਿ ਪ੍ਰਾਇਮਰੀ ਐਪਲੀਕੈਂਟ ਦੇ ਮਾਮਲੇ ‘ਚ ਪ੍ਰਵਾਨਗੀ ਦਿੱਲੀ ਸਰਕਾਰ ਨੇ ਦੇਣੀ ਹੁੰਦੀ ਹੈ। ਦਿੱਲੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਅਜਿਹੇ ਮਾਮਲਿਆਂ ਵਿਚ ਪਾਸਪੋਰਟ ਤੇ ਵੀਜ਼ੇ ਦਿੱਤੇ ਜਾ ਸਕਦੇ ਹਨ। ਪ੍ਰੰਤੂ ਅਸੀਂ ਮੂਲ ਪ੍ਰਾਰਥੀ ਦੇ ਬੱਚਿਆਂ ਤੇ ਪਤਨੀ ਨੂੰ ਪਾਸਪੋਰਟ ਤੇ ਵੀਜ਼ੇ ਦਿੰਦੇ ਹਾਂ। ਇਸ ਸਬੰਧੀ ਕੋਈ ਰੁਕਾਵਟ ਨਹੀਂ ਹੈ। ਉਨਾਂ ਹੋਰ ਕਿਹਾ ਕਿ ਗਰਮ ਖਿਆਲੀ ਲੋਕ ਜੋ ਅੰਬੈਸੀ ਅੱਗੇ ਵਿਖਾਵੇ ਤੇ ਹਿੰਸਕ ਪ੍ਰਦਰਸ਼ਨ ਕਰਦੇ ਹਨ ਉਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨਾਂ ਨੂੰ ਚਾਹੀਦਾ ਹੈ ਕਿ ਉਹ ਲਿਖਤੀ ਮੰਗ ਪੱਤਰ ਦੇਣ ਤਾਂ ਜੋ ਉਸ ਮੰਗ ਪੱਤਰ ਨੂੰ ਦਿੱਲੀ ਸਰਕਾਰ ਨੂੰ ਭੇਜਿਆ ਜਾ ਸਕੇ। ਉਨਾਂ ਨੇ ਹੋਰ ਦੱਸਿਆ ਕਿ ਸਨਫਰਾਂਸਿਸਕੋ ‘ਚ ਬਣਾਏ ਜਾਣ ਵਾਲੇ ਗਦਰ ਮੈਮੋਰੀਅਲ ਹਾਲ ਲਈ ਦਿੱਲੀ ਤੋਂ ਪ੍ਰਵਾਨਗੀ ਮਿਲ ਗਈ ਹੈ ਤੇ ਇਹ ਛੇਤੀ ਬਣਨਾ ਸ਼ੁਰੂ ਹੋ ਜਾਵੇਗਾ। ਉਨਾਂ ਨੇ ਕਿਹਾ ਕਿ ਉਹ ਵੱਖਰੇ-ਵੱਖਰੇ ਸ਼ਹਿਰਾਂ ਵਿਚ ਜਾ ਕੇ ਪੰਜਾਬੀ ਭਾਈਚਾਰੇ ਨੂੰ ਮਿਲ ਰਹੇ ਹਨ ਤੇ ਉਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਤਾਂ ਜੋ ਏਜੰਟਾਂ ਵੱਲੋਂ ਕੀਤੀ ਜਾਂਦੀ ਖੱਜਲ ਖੁਆਰੀ ਤੇ ਲੁੱਟ ਤੋਂ ਬਚਿਆ ਜਾ ਸਕੇ। ਇਸ ਲਈ ਉਹ ਪੰਜਾਬੀ ਭਾਈਚਾਰੇ ਨਾਲ ਸਿੱਧਾ ਸੰਪਰਕ ਕਰ ਰਹੇ ਹਨ। ਬੂਟਾ ਸਿੰਘ ਬਾਸੀ ਸੰਪਾਦਕ ‘ਸਾਂਝੀ ਸੋਚ’ ਨੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕਰਨ ਤੇ ਏਜੰਟਾਂ ਦਾ ਸਫਾਇਆ ਕਰਨ ਉਪਰ ਜ਼ੋਰ ਦਿੱਤਾ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਆਗੂਆਂ ਨੇ ਪ੍ਰਾਈਵੇਟ ਵੀਜ਼ਾ ਏਜੰਸੀ ਸੀæ ਕੇæ ਜੀæ ਐਸ਼ ਦੀਆਂ ਸੇਵਾਵਾਂ ਵਿਚ ਹੋਏ ਸੁਧਾਰ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਏਜੰਸੀ ਦੀਆਂ ਸੇਵਾਵਾਂ ਪਹਿਲਾਂ ਨਾਲੋਂ ਬਿਹਤਰ ਹੋਈਆਂ ਹਨ। ਇਸ ਮੀਟਿੰਗ ਦਾ ਪ੍ਰਬੰਧ ਬੂਟਾ ਸਿੰਘ ਬਾਸੀ ਵੱਲੋਂ ਕੀਤਾ ਗਿਆ ਸੀ ਜਦਕਿ ਮੇਜ਼ਬਾਨੀ ਪਾਲ ਸਹੋਤਾ ਨੇ ਕੀਤੀ। ਇਸ ਮੌਕੇ ਰਾਣਾ ਗਿੱਲ, ਨਿੱਝਰ ਬ੍ਰਦਰਜ਼, ਗੁਰਮੀਤ ਸਿੰਘ ਗਾਜਿਆਣਾ, ਟੋਨੀ ਗਿੱਲ, ਸੰਜੀਵ ਕੁਮਾਰ, ਅਜੀਤ ਗਿੱਲ, ਸੁਰਿੰਦਰ ਸਿੰਘ ਮਢਾਲੀ, ਗੁਰਦੀਪ ਸਿੰਘ ਅਣਖੀ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2019 Website Designed By XL Media

Log in with your credentials

Forgot your details?