ਵਾਸ਼ਿੰਗਟਨ ਡੀ. ਸੀ. (ਹੁਸਨ ਲੜੋਆ ਬੰਗਾ) -ਫਰੈਂਡਸ ਆਫ਼ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਅਮਰੀਕਨ ਸਿੱਖ ਕਾਂਗਰਰੇਸ਼ਨਲ ਕਾਕਸ ਵੱਲੋਂ ਸਿੱਖਾਂ ਦੀ ਅਮਰੀਕੀ ਫੌਜ ‘ਚ ਭਰਤੀ ਸਬੰਧੀਕਰਵਾਈ ਗਈ ਮਹੱਤਵਪੂਰਨ ਗੋਸ਼ਟੀ ਲਈ ਕਾਕਸ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਇਸ ਗੋਸ਼ਟੀ ਦੌਰਾਨ ਅਹਿਮ ਵਿਚਾਰ-ਵਟਾਂਦਰਾ ਅਮਰੀਕੀ ਸਾਂਸਦਾਂ ਅਤੇ ਇੰਗਲੈਂਡ ਅਤੇ ਭਾਰਤ ਤੋਂ ਆਏ ਸੇਵਾਮੁਕਤ ਫੌਜੀ ਅਫਸਰਾਂ ਵਿਚਕਾਰ ਹੋਇਆ, ਜਿਸ ‘ਤੇ ਸਿੱਖਾਂਦੀ ਅਮਰੀਕੀ ਆਰਮੀ ‘ਚ ਭਰਤੀ ਲਈ ਰਾਹ ਖੋਲਣ ਦਾ ਇਕ ਯੋਗ ਉਪਰਾਲਾ ਕੀਤਾ ਗਿਆ ਹੈ। ਫਰੈਂਡਸ ਆਫ਼ ਸਿੱਖ ਕਾਕਸ ਤੋਂ ਸ: ਹਰਪ੍ਰੀਤ ਸਿੰਘ ਅਤੇ ਏਜੀਪੀਸੀ ਤੋਂ ਡਾ. ਪ੍ਰਿਤਪਾਲ ਸਿੰਘ ਨੇ ਅੱਜ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਇਹ ਅਹਿਮ ਵਿਚਾਰ ਗੋਸ਼ਟੀ ਬਹੁਤ ਹੀ ਮਹੱਤਵਪੂਰਨ ਹੈ। ਉਨਾਂ ਕਿਹਾ ਕਿ ਕਾਕਸ ਹਮੇਸ਼ਾ ਹੀ ਸਿੱਖਾਂ ਦੇ ਹੱਕਾਂ ‘ਤੇਪਹਿਰਾ ਦਿੰਦਾ ਆ ਰਿਹਾ ਹੈ ਅਤੇ ਇਸ ਗ’ੋਸ਼ਟੀ ਦੌਰਾਨ ਉਨਾਂ ਆਪਣੇ ਇਸ ਜਾਰੀ ਅਭਿਆਨ ਨੂੰ ਹ’ਰ ਵੀ ਅੱਗੇ ਤੋਰਿਆ ਹੈ। ਅਮਰੀਕੀ ਸਿੱਖ ਲੀਡਰਾਂ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਗੌਰਵਮਈ ਹੈ ਅਤੇ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ‘ਚ ਸਿੱਖਾਂ ਨੇ ਫੌਜਾਂ ‘ਚਆਪਣਾ ਅਹਿਮ ਯੋਗਦਾਨ ਪਾਉਂਦਿਆਂ ਆਪਣੀ ਸੱਚਾਈ ਤੇ ਦਲੇਰੀ ਦੀ ਜਿੰਦੀ-ਜਾਗਦੀ ਮਿਸਾਲ ਕਾਇਮ ਕੀਤੀ ਹੈ। ਵਾਸ਼ਿਗੰਟਨ ਡੀ. ਸੀ. ਵਿਖੇ ਬੁੱਧਵਾਰ ਨੂੰ ਹੋਈ ਇਸ ਗੋਸ਼ਟੀ ਦੌਰਾਨ ਮੇਜ਼ਰ ਜਨਰਲ ਰਿਚਰਡ ਕਰੀਵੈੱਲ, ਡਿਫੈੱਸ ਅਟੈਚ, ਯੂ. ਕੇ. ਐਬੰਸੀ, ਵਾਸ਼ਿਗੰਟਨ ਅਤੇ ਇੰਦਰਜੀਤ ਸਿੰਘ ਬੋਪਾਰਾਏ ਭਾਰਤੀ ਫੌਜ ਦੇ ਸੇਵਾਮੁਕਤ ਏਅਰ ਫੋਰਸ ਕਮਾਂਡਰ ਨੇ ਆਪਣੇ ਵਿਚਾਰਸਾਂਝੇ ਕਰਦਿਆਂ ਭਾਰਤੀ ਹਵਾਈ ਸੈਨਾ (ਫੌਜ) ਤੋਂ ਇਲਾਵਾ ਹੋਰਨਾਂ ਬ੍ਰਿਟਿਸ਼ ਆਰਮਡ ਫੋਰਸਿਜ਼ ਅਧਿਕਾਰੀਆਂ ‘ਚ ਸਿੱਖ ਦੇ ਏਕੀਕਰਨ ਦੀ ਚਰਚਾ ਕੀਤੀ ਹੈ ਅਤੇ ਕਿਹਾ ਕਿ ਅਮਰੀਕੀ ਫੌਜ ‘ਚ ਸੇਵਾ ਕਰਨ ਲਈ ਅਮਰੀਕੀ ਕਾਨੂੰਨ ਦੀ ਮੰਜ਼ੂਰੀ ਦੀ ਲੋੜ ਹੈ। ਇਸ ਮੌਕੇ ਅਮਰੀਕੀ ਆਗੂਆਂ ਨੇ ਜਸਪ੍ਰੀਤ ਕੌਰ ਅਟਾਰਨੀ ਸੰਯੁਕਤ ਸਿੱਖ, ਕਿਰਨਬੀਰ ਐੱਸ਼ ਗਰੇਵਾਲ (US ਆਰਮੀ – ਸੇਵਾਮੁਕਤ) ਦਾ ਵੱਡਮੁੱਲੇ ਵਿਚਾਰ ਪੇਸ਼ ਕਰਨ ਲਈ ਸਵਾਗਤ ਕੀਤਾ। ਇਸ ਮੌਕੇ ਡਾæ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਹੁਤ ਗੌਰਵਮਈ ਅਤੇ ਕੁਰਬਾਨੀਆਂ ਭਰਪੂਰ ਹੈ। ਜਿਨਾਂ ਦੀਆਂ ਸ਼ਹਾਦਤਾਂ ਇਤਿਹਾਸ ਦੇ ਸੁਨਿਹਰੇ ਪੰਨਿਆਂ ‘ਤੇ ਦਰਜ ਹੈ। ਉਨਾਂ ਕਿਹਾ ਕਿ ਭਾਵੇਂ ਕਿ ਸਿੱਖਾਂ ਦੀ ਗਿਣਤੀ ਘੱਟ ਹੈ ਪਰ ਜੇਕਰ ਦੇਸ਼ ਅਤੇ ਲੋਕਾਂ ਦੀ ਸੁਰੱਖਿਆਂ ਸਬੰਧੀ ਸਿੱਖ ਇਤਿਹਾਸ ਨੂੰ ਜਾਂਚਿਆ ਜਾਵੇ ਤਾਂ ਇਸ ਵਰਗੀ ਮਿਸਾਲ ਕਿਧਰੇ ਵੀ ਨਹੀਂ ਮਿਲੇਗੀ। ਇਸ ਮੌਕੇ ਡਾæ ਪ੍ਰਿਤਪਾਲ ਸਿੰਘ ਨੇ ਅਮਰੀਕੀ ਫੌਜ ‘ਚ ਸਿੱਖਾਂ ਨੂੰ ਆਪਣੀ ਡਿਊਟੀ ਨਿਭਾਉਣ ਸਮੇਂ ਦਸਤਾਰ ਅਤੇ ਦਾੜੀ ਰੱਖਣ ਦੀ ਆਗਿਆ ਅਮਰੀਕੀ ਪ੍ਰਸ਼ਾਸ਼ਨ ਨੂੰ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਅਮਰੀਕੀ ਫੌਜ ਇਸ ਸਬੰਧੀ ਵਿਸ਼ੇਸ਼ ਨੀਤੀ ਨੂੰ ਅਪਨਾਉਂਦਿਆਂ ਸਿੱਖਾਂ ਨੂੰ ਖਾਸ ਛੂਟ ਦੇਣ। ਸ: ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕੀ ਫੌਜ ਅਤੇ ਉਸ ਵੇਲੇ ਦੀ ਰੀਤ ਦੀ ਪਾਲਣਾ ਲਈ ਸਿੱਖਾਂ ਨੂੰ ਸੇਵਾ ਨਿਭਾਉਣ ਲਈ ਵਿਸ਼ੇਸ਼ ਸੋਧ ਕਰਕੇ ਦੇਸ਼ ਪ੍ਰਤੀ ਆਪਣੇ ਮੁੱਢਲੇ ਫਰਜ ਨਿਭਾਉਣ ਲਈ ਹੀਲਾ ਕਰਨਾ ਚਾਹੀਦਾ ਹੈ। ਕਿਉਂਕਿ ਦੇਸ਼ ਦੀਆਂ ਸਰਹੱਦਾਂ ‘ਤੇ ਵਧੇਰੇ ਸਿੱਖਾਂ ਨੇ ਦੁਸ਼ਮਣਾਂ ਨਾਲ ਟਾਕਰਾ ਲੈਂਦੇ ਹੋਏ ਆਪਣੇ ਦਲੇਰੀ ਤੇ ਜੋਸ਼ ਦਾ ਲੋਹਾ ਮਨਵਾਇਆ ਹੈ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2019 Website Designed By XL Media

Log in with your credentials

Forgot your details?