ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਅਕਸਰ ਵੱਖ ਵੱਖ ਕਲਾਕਾਰਾਂ ਦੇ ਸ਼ੋਅ ਅਮਰੀਕਾ ਵਿਚ ਹੁੰਦੇ ਰਹਿੰਦੇ ਹਨ, ਪਰ ਗੁਰਦਾਸ ਮਾਨ ਦੇ ਸ਼ੋਅ ਦੀ ਖਿੱਚ ਅਤੇ ਗੁਰਦਾਸ ਮਾਨ ਦੇ ਸੁਰ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ| ਗੁਰਦਾਸ ਮਾਨ ਦੇ ਅਮਰੀਕਾ ਦੌਰੇ ਦੌਰਾਨ ਸੈਕਰਾਮੈਂਟੋ ਦੇ ਸ਼ੋਅ ਵਿਚ ਵੀ ਇਹੀ ਨਜ਼ਾਰਾ ਦੇਖਣ ਨੂੰ ਮਿਲਿਆ| ਇਸ ਸ਼ੋਅ ਦੌਰਾਨ ਪਿਆਨੋ ਤੇ ਉਦਾਸ ਗੀਤ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਰਹੀ| ਜੈ ਸਿੰਘ ਦੀ ਪੇਸ਼ਕਸ਼ ਇਹ ਪ੍ਰੋਗਰਾਮ ਸਰੋਤਿਆਂ ਨੇ ਟਿਕ-ਟਿਕੀ ਲਗਾ ਕੇ ਸੁਣਿਆ|
Gurdas Mann show in Sacramento
ਗੁਰਦਾਸ ਮਾਨ ਦੇ ਕੁਛ ਚੌਣਵੇਂ ਗੀਤਾਂ ਸੱਜਣਾ ਵੇ ਸੱਜਣਾ, ਲੰਬੀ ਸਿਟੀ ਮਾਰ ਮਿੱਤਰਾ, ਦਿਲ ਦਾ ਮਾਮਲਾ ਹੈ, ਹੀਰ, ਯੋਗੀ ਅਤੇ ਛੱਲਾ ਆਦਿ ਨੇ ਦਰਸ਼ਕਾਂ ਨੂੰ ਸਟੇਜ ਨਾਲ ਜੋੜ ਕੇ ਰੱਖਿਆ| ਇਸ ਮੌਕੇ NBA ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਨੂੰ ਵੀ ਸਟੇਜ ਤੇ ਸਨਮਾਨ ਵੱਜੋਂ ਲਿਆਂਦਾ ਗਿਆ|

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2018 Website Designed By XL Media

Log in with your credentials

Forgot your details?