ਯੂਬਾ ਸਿਟੀ (ਹੁਸਨ ਲੜੋਆ ਬੰਗਾ)- ਯੂਬਾ ਸਿਟੀ ਵਿਖੇ ਹਰ ਸਾਲ ਪੂਰੀ ਸ਼ਾਨੋ-ਸ਼ੌਕਤ ਨਾਲ ਕੱਢਿਆ ਜਾਣ ਵਾਲਾ ਵਿਸ਼ਵ ਪ੍ਰਸਿਿੱਧ ਨਗਰ ਕੀਰਤਨ ਆਪਣੇ ਸ਼ਾਨਦਾਰ 36 ਸਾਲਾਂ ਦਾ ਸਫਰ ਪੂਰਾ ਕਰਕੇ 37ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ ਹੈ। ਇਸ ਸਾਲ ਇਹ ਮਹਾਨ ਨਗਰ ਕੀਰਤਨ 6 ਨਵੰਬਰ 2016 ਨੂੰ ਯੂਬਾ ਸਿਟੀ ਵਿਖੇ ਕੱਢਿਆ ਜਾ ਰਿਹਾ ਹੈ।

ਯੂਬਾ ਸਿਟੀ ਦੇ ਗੁਰੂ ਘਰ ਟਾਇਰਾ ਬਿਊਨਾ ਦੀ ਨਵੀਂ ਪ੍ਰਬੰਧਕ ਕਮੇਟੀ ਨਗਰ ਕੀਰਤਨ ਦਾ ਇਸ ਸਾਲ ਦੇ ਨਗਰ ਕੀਰਤਨ ਦਾ ਪ੍ਰਬੰਧ ਦੇਖ ਰਹੀ ਹੈ। ਨਗਰ ਕੀਰਤਨ ਦੇ ਬਾਨੀ ਦੀਦਾਰ ਸਿੰਘ ਬੈਂਸ ਅਤੇ ਉਹਨਾਂ ਦੇ ਸਹਿਯੋਗੀ ਸਰਬਜੀਤ ਥਿਆੜਾ, ਜਸਵੰਤ ਸਿੰਘ ਬੈਂਸ, ਪਰਮਿੰਦਰ ਗਰੇਵਾਲ ਇਸ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੁਰਜ਼ੋਰ ਮਿਹਨਤ ਕਰ ਰਹੇ ਹਨ।

ਗੁਰੂ ਘਰ ਦੀ ਕਮੇਟੀ ਵੱਲੋਂ ਕਈ ਦਿਨਾਂ ਤੋਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸੰਗਤਾਂ ਜੇਕਰ ਚਾਹੁਣ ਤਾਂ ਸਮੂਚੇ ਨਗਰ ਕੀਰਤਨ ਵਿਚ ਕਿਸੇ ਵੀ ਕਿਸਮ ਦੀ ਸੇਵਾ ਕਰਕੇ ਆਪਣਾ ਯੋਗਦਾਨ ਪਾ ਸਕਦੀਆਂ ਹਨ।

ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਮੌਕੇ ਮੁੱਖ ਤੌਰ ਤੇ ਭਾਈ ਤਾਰਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ, ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ਊਨਾ ਵਾਲੇ, ਭਾਈ ਗੁਰਨੀਮਿਤ ਸਿੰਘ ਜੀ ਰਾਜ ਰੰਗੀਲਾ, ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਪ੍ਰੀਤ ਸਿੰਘ ਜੀ ਬੱਲੜਵਾਲ ਜਲੰਧਰ, ਭਾਈ ਦਲੀਪ ਸਿੰਘ ਜੀ ਹੀਰਾ (ਸਾਬਕਾ ਹਜ਼ੂਰੀ ਰਾਗੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ), ਗਿਆਨੀ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜਥਾ ਅਤੇ ਗਿਆਨੀ ਸੁਖਵਿੰਦਰ ਸਿੰਘ ਗਰੇਵਾਲ ਦਾ ਢਾਡੀ ਜਥਾ ਤੋਂ ਇਲਾਵਾ ਸਿੱਖ ਪੰਥ ਦੇ ਉਚ ਕੋਟੀ ਦੇ ਰਾਗੀ ਜਥੇ, ਕਥਾਵਾਚਕ ਅਤੇ ਪ੍ਰਚਾਰਕ ਹਾਜ਼ਰੀ ਭਰਨਗੇ।

ਇਸ ਵਾਰ ਵੀ ਨਗਰ ਕੀਰਤਨ ਪਿਛਲੇ ਸਾਲ ਵਾਲੇ ਰੂਟ ਤੇ ਹੀ ਕੱਢਿਆ ਜਾਵੇਗਾ ਅਤੇ ਪਾਰਕ ਕੀਤੀਆਂ ਗੱਡੀਆਂ ਤੋਂ ਸੰਗਤ ਨੂੰ ਨਗਰ ਕੀਰਤਨ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੋਗਰਾਮ ਸੰਬੰਧੀ ਹੋਰ ਜਾਣਕਾਰੀ ਲਈ ਹੈਡ ਗ੍ਰੰਥੀ ਭਾਈ ਸਾਹਿਬ ਸਿੰਘ 530-673-9918, ਜਸਵੰਤ ਸਿੰਘ ਬੈਂਸ 530-701-3971, ਸਰਬਜੀਤ ਸਿੰਘ ਥਿਆੜਾ 530-682-5861 ਜਾਂ ਪਰਮਿੰਦਰ ਸਿੰਘ ਗਰੇਵਾਲ 530-682-5850 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2018 Website Designed By XL Media

Log in with your credentials

Forgot your details?