ਫਰਿਜ਼ਨੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ ): ਜਿੱਥੇ ਪੰਜਾਬ ਅੰਦਰ 2017 ਦੀਆਂ ਵਿਧਾਨ ਸਭਾ ਚੌਣਾ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ ਹੋ ਗਈਆ ਜਾਨ, ਉੱਥੇ ਪਰਦੇਸਾਂ ਵਿੱਚ ਬੈਠੇ ਪੰਜਾਬੀ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਡੀ-ਚੋਟੀ ਦਾ ਜ਼ੋਰ ਲੈ ਰਹੇ ਹਨ। ਇਸੇ ਕਰਕੇ ਆਮ ਆਦਮੀਂ ਪਾਰਟੀ ਫਰਿਜ਼ਨੋ ਇਕਾਈ ਦੇ ਵਲੰਟੀਅਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਇੰਡੀਆ ਓਵਨ ਰੈਸਟੋਰੈਂਟ ਵਿਖੇ ਹੋਈ। ਜਿੱਥੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਪ੍ਰਭਾਵ ਅਤੇ ਪਾਰਟੀ ਵਰਕਰਾਂ ਤੇ ਪੁਲਿਸ ਦੇ ਹੋ ਰਹੇ ਤਸ਼ੱਦਦ ਸੰਬੰਧੀ ਚਰਚਾ ਕੀਤੀ ਗਈ| ਇਸ ਮੌਕੇ ਵਲੰਟੀਅਰਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿੱਤੀ ਮਦਦ ਭੇਜਣ ਲਈ ਵੀ ਪ੍ਰੇਰਿਆ ਗਿਆ| ਫਰਿਜ਼ਨੋ ਆਪ ਚੈਪਟਰ ਦੀ ਰੂਪ ਰੇਖਾ ਵੀ ਇਸ ਮੌਕੇ ਤਿਆਰ ਕੀਤੀ ਗਈ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਗੁਰਨੇਕ ਸਿੰਘ ਬਾਗੜੀ, ਹਰਮਨਪ੍ਰੀਤ ਗਿੱਲ, ਡਾ. ਅਰਜਨ ਸਿੰਘ ਜੋਸ਼ਨ, ਹੈਰੀ ਮਾਨ, ਹਾਕਮ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ|  ਸਟੇਜ ਦਾ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਕੀਤਾ।

ਆਮ ਆਦਮੀਂ ਪਾਰਟੀ ਫਰਿਜ਼ਨੋਂ ਇਕਾਈ ਦੇ ਵਲੰਟੀਅਰ ਵੱਲੋਂ ਅਹਿਮ ਮੀਟਿੰਗ

ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਫਰਿਜ਼ਨੋ ਇਕਾਈ ਦੇ ਵਲੰਟੀਅਰ

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2018 Website Designed By XL Media

Log in with your credentials

Forgot your details?