ਮਿਲਵਾਕੀ (ਹੁਸਨ ਲੜੋਆ ਬੰਗਾ) ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ, ਖਾਸ ਕਰਕੇ ਜਿਹਨਾਂ ਨੇ ਰਾਜਸੀ ਸ਼ਰਨ ਲਈ ਹੋਈ ਹੈ, ਉਹਨਾਂ ਦੇ ਭਾਰਤੀ ਸਫਾਰਤਖਾਣਿਆਂ ਵਿੱਚ ਲਟਕ ਰਹੇ ਮਸਲਿਆਂ ਜਿੰਨਾਂ ਵਿੱਚ ਪਾਸਪੋਰਟ, ਵੀਜ਼ਾ, ਪਾਵਰ ਆਫ ਅਟਾਰਨੀ ਆਦਿ ਮਸਲਿਆਂ ਬਾਰੇ ਜਾਣਕਾਰੀ ਦੇਣ ਲਈ, ਗੈਸ ਸਟੇਸ਼ਨਾ ਦੇ ਮਾਲਕ ਧਨਾਡ ਸਿੱਖ ਆਗੂ ਦਰਸ਼ਨ ਸਿੰਘ ਧਾਲੀਵਾਲ ਦੇ ਘਰ ਇੱਕ ਵਿਸ਼ੇਸ਼ ਮਿਲਣੀ ਹੋਈ| ਇਸ ਮਿਲਣੀ ਵਿੱਚ ਕਾਂਸਲੇਟ ਜਰਨਲ ਡਾ. ਅਸਾਫ ਸਈਅਦ (ਸ਼ਿਕਾਗੋ) ਅਤੇ ਭਾਰਤੀ ਜਨਤਾ ਪਾਰਟੀ ਦੇ 16 ਦੇਸ਼ਾਂ ਦੇ ਇੰਚਾਰਜ ਚੇਅਰਮੈਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸ ਪਾਤਰ ਵੀਭਾਵ ਕਾਂਤ ਉਪਾਧਿਆਏ ਇਨਾਂ ਮਸਸਲਆਂ ਬਾਰੇ ਜਾਣਕਾਰੀ ਦੇਣ ਆਏ| ਦੋਨਾਂ ਆਗੂਆਂ ਨੇ ਇਨਾਂ ਮਸਲਿਆਂ ਉਪਰ ਸੰਜ਼ੀਦਗੀ ਨਾਲ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਾਫੀ ਹੱਦ ਤੱਕ ਇਹ ਮਸਲੇ ਹਾਲ ਹੋ ਚੁੱਕੇ ਹਨ ਅਤੇ ਵੀਜ਼ੇ ਕਾਨੂੰਨ ਅਨੁਸਾਰ ਦਿੱਤੇ ਜਾ ਰਹੇ ਹਨ। ਇਸ ਸਮੇ ਇਸ ਮਿਲਣੀ ਵਿੱਚ ਸੁਖਵਿੰਦਰ ਸਿੰਘ ਅਬਲੋਵਾਲ, ਬਚਨ ਸਿੰਘ ਗਿੱਲ, ਕਰਨਦੀਪ ਸਿੰਘ ਰੱਖੜਾ, ਅਰਸ਼ ਚਾਹਲ, ਬਖਸ਼ਿੰਦਰ ਸਿੰਘ, ਵਿਪਨ ਦੱਤਾ ਅਤੇ ਮਹਾਜਨ ਸ਼ਾਮਲ ਸਨ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2018 Website Designed By XL Media

Log in with your credentials

Forgot your details?