ਫਰਿਜ਼ਨੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਲਮਾਂ ਵੱਲੋਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂ. ਐਸ. ਏ. ਦੇ ਅਸੂਲਾਂ ਮੁਤਾਬਿਕ ਇੰਟਰਨੈਸ਼ਨਲ ਕਬੱਡੀ ਕੱਪ 2016 ਚੱਕਚਾਂਸੀ ਪਾਰਕ ਫਰਿਜ਼ਨੋ ਵਿਖੇ ਲੰਘੇ ਐਤਵਾਰ ਕਰਵਾਇਆ ਗਿਆ| ਇਸ ਟੂਰਨਾਮੈਂਟ ਨੂੰ ਦੇਖਣ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਪਹੁੰਚੇ| ਖਿਡਾਰੀਆਂ ਨਾਲ ਜਾਂ ਪਹਿਚਾਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਕੁਝ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ| ਟੂਰਨਾਮੈਂਟ ਦੇ ਸਾਰੇ ਮੈਚ ਸੁਚੱਜੇ ਢੰਗ ਨਾਲ ਕਰਵਾਏ ਗਏ|

ਸੈਮੀ ਫਾਈਨਲ ਮੈਚ ਵਿਚ ਬਹੁਤ ਹੀ ਫਸਵੇਂ ਮੁਕਾਬਲੇ ਤੋਂ ਬਾਅਦ ਫਰਿਜ਼ਨੋ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ| 21 ਸਾਲ ਵਰਗ ਵਿਚ ਵੀ ਮੈਚ ਬੜੇ ਰੌਚਕ ਰਹੇ, ਇਹਨਾਂ ਮੈਚਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੀ ਟੀਮ ਯੂਬਾ ਸਿਟੀ ਦੀ ਟੀਮ ਨੂੰ ਹਾਰਾ ਕੇ ਜੇਤੂ ਰਹੀ| ਇਸ ਟੂਰਨਾਮੈਂਟ ਵਿਚ ਬੇ-ਏਰੀਆ ਦੀ ਟੀਮ ਨੇ ਬਹੁਤ ਹੀ ਤਕੜੇ ਮੁਕਾਬਲੇ ਦੌਰਾਨ ਫਾਈਨਲ ਮੈਚ ਵਿਚ ਸੇਂਟਰਲ ਵੈਲੀ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ਤੇ ਕਬਜ਼ਾ ਕਰ  ਕੱਪ ਆਪਣੇ ਨਾਂ ਕਰ ਲਿਆ| ਇਹਨਾਂ ਮੈਚਾਂ ਦੌਰਾਨ ਕਬੱਡੀ ਪ੍ਰੇਮੀਆਂ ਨੇ ਇੱਕ ਇੱਕ ਜੱਫੇ ਤੇ ਖੇਡ ਹੋ ਕੇ ਮਾਰੀਆਂ|

ਇਸ ਟੂਰਨਾਮੈਂਟ ਦੇ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬੈਸਟ ਜਾਫੀ ਖੁਸ਼ੀ ਦਿੜ੍ਹਬਾ ਐਲਾਨੇ ਗਏ|

 

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2019 Website Designed By XL Media

Log in with your credentials

Forgot your details?