Yuba City, winer Pantahk slate.

Election winner Pantahk slate

ਦਿਦਾਰ ਸਿੰਘ ਬੈਂਸ, ਸਰਬਜੀਤ ਸਿੰਘ ਥਿਆੜਾ, ਗੁਰਨਾਮ ਸਿੰਘ ਪੰਮਾ, ਤੇ ਪਰਮਿੰਦਰ ਸਿੰਘ ਗਰੇਵਾਲ ਧੜਾ ਜੇਤੂ।

ਯੁਬਾ ਸਿਟੀ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਯੁਬਾ ਸਿਟੀ, ਕੈਲੀਫੋਰਨੀਆ ਦੇ ਟਾਇਰਾ ਬਿਉਨਾ ਗੁਰਦੁਆਰਾ ਸਾਹਿਬ ਵਿੱਚ ਹੋਈ ਇਲੈਕਸ਼ਨ ਦੌਰਾਨ ਪੰਥਕ ਸਲੇਟਦੀ ਹੋਈ ਵਕਾਰੀ ਜਿੱਤ ਦੀ ਖਿੱਤੇ ਚ ਜੁੜੇ ਸਿੱਖ ਭਾਈਚਾਰੇ ਵਿੱਚ ਕਾਫੀ ਚਰਚਾ ਹੈ। ਇਹ ਜਿੱਤ ਕਈ ਮਾਇਨਿਆਂ ਚ ਅਹਿਮ ਹੈ ਕਿੳ ਕਿ ਇਸ ਗੁਰੂ ਘਰ ਵਿੱਚ ਕਢਿਆ ਜਾਂਦੇ ਨਗਰ ਕੀਰਤਨ ਦੀ ਦੁਨੀਆਂ ਵਿੱਚ ਚਰਚਾ ਹੈ ਤੇ  ਪੰਥਕ ਹਲਕਿਆਂ ਵਿੱਚ ਇਥੋਂ ਦੀ ਸਿਆਸਤ ਦਾ ਨਾਂ ਹੈ। ਯੁਬਾ ਸਿਟੀ, ਕੈਲੀਫੋਰਨੀਆ, ਟਾਇਰਾ ਬਿਉਨਾ ਰੋਡ ਗੁਰਦੁਆਰਾ ਸਾਹਿਬ ਦੀ

ਇਸ ਚੋਣ ਦੌਰਾਨ ਸਾਧ ਸੰਗਤ ਸਲੇਟ ਦੀ ਅਗਵਾਈ ਕਰਦੇ ਤੇਜਿੰਦਰ ਦੁਸਾਂਝ ਨੂੰ ਭਾਰੀ ਹਾਰ ਕਾਰਨ ਕਾਫੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਸਦਾ ਇਕ ਵੀ ਮੈਂਬਰ ਜਿੱਤ ਨਹੀ ਸਕਿਆ। ਇਨਾਂ ਚੋਣਾ ਵਿੱਚ ਹਾਰ ਨੂੰ ਦੇਖਦਿਆਂ ਐਤਕਾਂ ਦੁਸਾਂਝ ਦੀ ਬਾਹਰੋਂ ਕੋਈ ਸਹਿਯੋਗੀ ਪਾਰਟੀ ਉਸਦੀ ਮੱਦਦ ਕਰਨ ਵੀ ਨਹੀ ਆਈ ਤੇ ਹੈਰਾਨੀ ਹੋਈ ਕਿ ਇਸ ਧੜੇ ਨੂੰ ਯੁਬਾ ਸਿਟੀ ਵਿੱਚੋਂ 73 ਉਮੀਦਵਾਰ ਵੀ ਨਹੀਂ ਮਿਲੇ ਤੇ ਲਗਭਗ 43 ਵਿਆਕਤੀ ਹੀ ਲੱਭੇ ਉਹ ਵੀ ਸਾਰੇ ਹਾਰ ਗਏ। ਇਸ ਚੋਣ ਦੌਰਾਨ ਪੰਥਕ ਸਲੇਟਦੇ ਸਾਰੇ ਦੇ ਸਾਰੇ 73 ਉਮੀਦਵਾਰ ਜਿੱਤ ਗਏ। ਜਿਸ ਦੀ ਅਗਵਾਈ ਸਰਦਾਰ ਦਿਦਾਰ ਸਿੰਘ ਬੈਂਸ, ਸਰਬਜੀਤ ਸਿੰਘ ਥਿਆੜਾ, ਗੁਰਨਾਮ ਸਿੰਘ ਪੰਮਾ, ਤੇ ਪਰਮਿੰਦਰ ਸਿੰਘ ਗਰੇਵਾਲ ਕਰ ਰਹੇ ਸਨ। ਇਸ ਦੌਰਾਨ ਯੁਬਾ ਸਿਟੀਦੀਆਂ ਸੰਗਤਾਂ ਨੇ ਅੱਠ ਸਾਲ ਤੋਂ ਜਬਰੀ ਕਾਬਜ ਧੜੇ ਨੂੰ ਹਰਾਇਆ । ਨਵੀਂ ਜਿੱਤੀ ਪ੍ਰਬੰਧਕ ਕਮੇਟੀ ਪੰਥਕ ਸਲੇਟਦੇ ਆਗੂਆਂ ਨੇ ਸੰਗਤਾਂ ਨੂੰ ਵਿਸ਼ਵਾਸ਼ ਦੁਵਾਉਦਿਆਂ ਕਿਹਾ ਕਿ ਅਮਰੀਕਾ ਦੇ ਇਸ ਖਿੱਤੇ ਚ ਸਿੱਖ ਸੰਗਤ ਤੋਂ ਸਿੱਖੀ ਦੀ ਚੜਦੀ ਕਲਾ ਤੇ  ਸਿੱਖੀ ਮੁਰਿਆਦਾ ਲਈ ਵੱਖ ਵੱਖ ਕਾਰਜ ਕੀਤੇ ਜਾਣਗੇ ਇਸ ਲਈ ਸੰਗਤਾਂ ਤੋਂ ਸਹਿਯੋਗ ਦੀ ਹਮੇਸ਼ਾ ਆਸ ਵੀ ਰਹੇਗੀ। ਉਨਾਂ ਕਿਹਾ ਕਿ ਵਿਸ਼ਵ ਭਰ ਵਿੱਚ ਚਰਚਿੱਤ ਨਗਰ ਕੀਰਤਨ ਐਤਕਾਂ ਹੋਰ ਵੀ ਜਾਹੋ ਜਲੋਅ ਨਾਲ ਮਨਾਇਆ ਜਾਵੇਗਾ ਤੇ ਹਰ ਕਾਰਜ ਸ੍ਰੀ ਅਕਾਲ ਤਖਤ ਸਹਿਬ ਜੀ ਦੀ ਓਟ ਥੱਲੇ ਹੋਵੇਗਾ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2018 Website Designed By XL Media

Log in with your credentials

Forgot your details?