ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) “ਪੁਰਜਾ ਪੁਰਜਾ ਕਟਿ ਮਰੈ” ਵਰਗੇ ਬਹੁ-ਚਰਚਿਤ ਨਾਵਲ ਲਿਖ ਕੇ ਸੰਸਾਰ ਭਰ ਵਿਚ ਧੁੰਮਾਂ ਪਾਉਣ ਵਾਲਾ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਹੁਣ ਵੱਡੀਆਂ ਫ਼ਿਲਮਾਂ ਵੱਲ ਰੁਖ ਕਰ ਰਿਹਾ ਹੈ। ਵੈਸੇ ਜੱਗੀ ਕੁੱਸਾ “ਸਾਡਾ ਹੱਕ” ਫਿਲਮ ਦੇ ਡਾਇਲਾਗ ਲਿਖ ਕੇ ਪਹਿਲਾਂ ਵੀ ਕਾਫੀ ਚਰਚਾ ਵਿਚ ਰਿਹਾ ਅਤੇ 2014 ਵਿਚ ਉਸ ਨੂੰ ਫਿਲਮ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ। ਇੱਕ ਮਿਲਣੀ ਦੌਰਾਨ ਜੱਗੀ ਕੁੱਸਾ ਨੇ ਦੱਸਿਆ “ਜਪੁਜੀ” ਨਾਮ ਦੀ ਵੱਡੇ ਬੱਜਟ ਵਾਲੀ ਪੰਜਾਬੀ ਫਿਲਮ ਜਲਦੀ ਦਰਸ਼ਕਾਂ ਦੀ ਕਚਿਹਰੀ ਵਿਚ ਹਾਜ਼ਰ ਕੀਤੀ ਜਾਵੇਗੀ।

ਇਸ ਫਿਲਮ ਵਿਚ ਐਮੀ ਵਿਰਕ, ਸਰਦਾਰ ਸੋਹੀ, ਅਨੀਤਾ ਮੀਤ, ਮਲਕੀਤ ਰੌਣੀ, ਬੀਨੂੰ ਢਿੱਲੋਂ, ਬੀ ਐਨ ਸ਼ਰਮਾ, ਤਰਸੇਮ ਜੱਸਲ, ਮਨਿੰਦਰ ਮੋਗਾ ਅਤੇ ਬੂਟਾ ਬਰਾੜ ਜਿਹੇ ਕਲਾਕਾਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਣਗੇ।

ਜੇ ਡਾਇਮੰਡ ਫਿਲਮ ਪ੍ਰੋਡਕਸ਼ਨ ਅਧੀਨ ਆ ਰਹੀ ਇਸ ਫਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਕੈਨੇਡਾ ਵਾਸੀ ਜਗਮਨਦੀਪ ਸਿੰਘ ਸਮਰਾ ਹਨ। ਇਸ ਫਿਲਮ ਦੇ ਪ੍ਰੋਡਕਸ਼ਨ ਮੈਨੇਜਰ ਲਵਕੇਸ਼ ਮੁੰਜਾਲ ਹਨ ਅਤੇ ਇਸ ਫਿਲਮ ਦੀ ਸ਼ੂਟਿੰਗ ਚੰਡੀਗਡ਼੍ਹ ਦੇ ਆਸ ਪਾਸ ਦੇ ਇਲਾਕੇ ਵਿਚ ਕੀਤੀ ਜਾਵੇਗੀ। ਇਹ ਫਿਲਮ ਪੇਂਡੂ ਜਨ-ਜੀਵਨ ਨਾਲ ਸਬੰਧਿਤ ਹੋਣ ਦੇ ਨਾਲ ਮਰਦ ਪ੍ਰਧਾਨ ਸਮਾਜ ਉਪਰ ਕਰਾਰੀਆਂ ਚੋਟਾਂ ਕਰਦੀ, ਔਰਤ ਦੀ ਤਰਾਸਦੀ ਦੀ ਬਾਤ ਪਾਵੇਗੀ। ਇਸ ਤੋਂ ਇਲਾਵਾ ਇਹ ਫਿਲਮ ਰਾਜਨੀਤਕ ਅਤੇ ਕੁਝ ਧਾਰਮਿਕ ਵਿਸ਼ਿਆਂ ਦੀ ਗੱਲ ਕਰੇਗੀ। ਪ੍ਰੈਸ ਕਾਨਫਰੰਸ ਦੌਰਾਨ ਜੱਗੀ ਕੁੱਸਾ ਨਾਲ ਮਨਿੰਦਰ ਮੋਗਾ ਅਤੇ ਪ੍ਰੋਡਕਸ਼ਨ ਮੈਨੇਜਰ ਲਵਕੇਸ਼ ਮੁੰਜਾਲ ਹਾਜ਼ਰ ਸਨ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2018 Website Designed By XL Media

Log in with your credentials

Forgot your details?