ਯੁਨੀਅਨ ਸਿਟੀ ਕੈਲੇਫੋਰਨੀਆ (ਹੁਸਨ ਲੜੋਆ ਬੰਗਾ)  ਯੁਨਾਈਟਡ ਸਪੋਰਟਸ ਕਲੱਬ ਕੈਲੇਫੋਰਨੀਆ ਵਲੋਂ ਕਬੱਡੀ ਫੈਡਰੇਸ਼ਨ ਆਫ ਕੈਲੇਫੋਰਨੀਆ ਦੇ ਸਹਿਯੋਗ ਨਾਲ ਕਰਵਾਏ ਗਏ 12ਵੇਂ ਵਿਸ਼ਵ ਕਬੱਡੀ ਕੱਪ ਵਿਚ ਜਿਸ ਤਰਾਂ ਦੀ ਖੇਡ ਇਸ ਵਾਰ ਪੰਜਾਬੀਆਂ ਲਈ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ਵਿਚ ਵਿਖਾਉਣ ਦਾ ਸਫਲ ਯਤਨ ਕੀਤਾ ਸ਼ਾਇਦ ਉਹ ਉੱਤਰੀ ਅਮਰੀਕਾ ਦੇ ਕਬੱਡੀ ਇਤਿਹਾਸ ਵਿਚ ਹੀ ਨਹੀਂ ਸਗੋਂ ਪੰਜਾਬ ਵਿਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਤੋਂ ਵੀ ਗੱਲ ਦੋ ਕਦਮ ਅੱਗੇ ਦੀ ਸੀ। ਕਲੱਬ ਦੇ ਮੁੱਖ ਪ੍ਰਬੰਧਕ ਅਮੋਲਕ ਸਿੰਘ ਗਾਖਲ ਨੇ ਪ੍ਰਸੰਨ ਮੁਦਰਾ ਵਿਚ ਬਾਗੋ ਬਾਗ ਹੁੰਦਿਆਂ ਜਿੱਥੇ ਫੈਡਰੇਸ਼ਨ, ਕਬੱਡੀ ਖਿਡਾਰੀਆਂ, ਕਲੱਬਾਂ ਦਾ ਧੰਨਵਾਦ ਕੀਤਾ ਉੱਥੇ ਵੱਡੀ ਗਿਣਤੀ ਵਿਚ ਆਏ ਖੇਡ ਪ੍ਰੇਮੀਆਂ ਦਾ ਸਨਮਾਨ ਵੀ ਕੀਤਾ।

kabaddi-cup-unioun-city-main-photos

Highlights of Kabbadi Cup Union City California

ਬੇ-ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਸਪੋਰਟਸ ਕਲੱਬ ਨੂੰ ਫਾਈਨਲ ਭੇੜ ਵਿਚ ਕੁਝ ਹੀ ਅੰਕਾਂ ਨਾਲ ਸ਼ਿਕਸਤ ਦਿੱਤੀ ਪਰ ਇਹ ਮੈਚ ਜਿੱਤ ਵਾਂਗ ਇਸ ਕਰਕੇ ਵੀ ਖਾਸ ਰਿਹਾ ਕਿ ਦੋਹਾਂ ਹੀ ਟੀਮਾਂ ਦੇ ਨਾਮੀ ਕਬੱਡੀ ਖਿਡਾਰੀਆਂ ਨੇ ਹਰ ਪਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਕੱਪ ਦਾ ਪਹਿਲਾ ਇਨਾਮ ਡਾਇਮੰਡ ਟਰਾਂਸਪੋਰਟ ਦੇ ਗੁਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਵਲੋਂ 14000 ਡਾਲਰ ਦਾ ਦਿੱਤਾ ਗਿਆ ਜਦੋਂ ਕਿ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵਲੋਂ ਆਪਣੇ ਸਵ. ਪਿਤਾ ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ 13000 ਡਾਲਰ ਦਾ ਦੂਜਾ ਵੱਡਾ ਇਨਾਮ ਦਿੱਤਾ ਗਿਆ।

ਅੰਡਰ-21 ਦੇ ਮੁਕਾਬਲਿਆਂ ਵਿਚ ਨੌਰਥ ਵੈਸਟ ਕਲੱਬ ਯੂਬਾਸਿਟੀ ਦੀ ਟੀਮ ਨੇ ਫਤਿਹ ਸਪੋਰਟਸ ਕਲੱਬ ਨੂੰ ਮਾਤ ਦੇ ਕੇ ਆਪਣੀ ਜਿੱਤ ਦਾ ਰਿਕਾਰਡ ਦਰਜ ਕਰਵਾਇਆ। ਜਿੱਥੇ ਇਸ ਖੇਡ ਮੇਲੇ ਵਿਚ ਇੰਗਲੈਂਡ, ਕੈਨੇਡਾ ਤੋਂ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਆਏ ਹੋਏ ਸਨ ਉਥੇ ਕਬੱਡੀ ਦੇ ਸਾਬਕ ਅਤੇ ਧੜੱਲੇਦਾਰ ਜਾਫੀ ਰਾਣਾ ਵੰਝ, ਬੇ-ਏਰੀਆ ਸਪੋਰਟਸ ਕਲੱਬ ਦੇ ਮੁਖੀ ਬਲਜੀਤ ਸਿੰਘ ਸੰਧੂ, ਸਾਬਕ ਕਬੱਡੀ ਖਿਡਾਰੀ ਦੀਪਾ ਮੁਠੱਡਾ ਅਤੇ ਸੰਦੀਪ ਲੁੱਧੜ ਦੇ ਨਾਲ ਨਾਲ ਗਾਖਲ ਪਰਿਵਾਰ ਦੇ ਸਰਗਰਮ ਅਤੇ ਖੇਡਾਂ ਲਈ ਜਿੰਦ ਜਾਨ ਲੁਟਾਉਣ ਵਾਲੇ ਮੈਂਬਰ ਨੱਥਾ ਸਿੰਘ ਗਾਖਲ ਨੂੰ ਵੀ ਬੇ-ਏਰੀਆ ਸਪੋਰਟਸ ਕਲੱਬ ਦੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਇੱਥੇ ਇਸ ਗੱਲ ਦਾ ਜ਼ਿਕਰ ਵੀ ਉਚੇਚੇ ਤੌਰ ‘ਤੇ ਕਰਨਾ ਬਣਦਾ ਹੈ ਕਿ ਰੂਬੀ ਹਰਖੋਵਾਲ, ਸੰਦੀਪ ਲੁੱਧੜ, ਸੰਦੀਪ ਸੁਰਖਪੁਰ, ਸੋਹਣ ਸਿੰਘ ਰੁੜਕੀ, ਸੰਦੀਪ ਨੰਗਲ ਅੰਬੀਆਂ, ਗੁਰਲਾਲ ਘਨੌਰ, ਹੈਰੋ ਅਤੇ ਦੁੱਲਾ ਬੱਗਾ ਪਿੰਡ ਦੀ ਕਬੱਡੀ ਖੇਡ ਨੇ ਅਮਰੀਕਾ ਦੀ ਧਰਤੀ ਤੇ ਪ੍ਰਸ਼ਾਸ਼ਨਿਕ ਅਤੇ ਵੱਡੀ ਗਿਣਤੀ ਵਿਚ ਆਏ ਗੋਰਿਆਂ ਨੂੰ ਵੀ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।

ਸਟੇਜ ਕੁਮੈਂਟਰੀ ਦੀ ਜ਼ਿੰਮੇਵਾਰੀ ਆਸ਼ਾ ਸ਼ਰਮਾ ਅਤੇ ਅਸੋਕ ਭੌਰਾ ਨੇ ਅਤੇ ਗਰਾਊਡ ਕੁਮੈਂਟਰੀ ਦਾ ਕਾਰਜ ਰਾਜਵਿੰਦਰ ਰੰਡਿਆਲਾ, ਇਕਬਾਲ ਗਾਲਿਬ, ਕਾਲਾ ਰਛੀਨ ਅਤੇ ਲੱਖਾ ਸਿੱਧਵਾਂ ਬਾਖੂਬੀ ਕੀਤਾ। ਕਬੱਡੀ ਕੱਪ ਦੇ ਪ੍ਰਬੰਧਾਂ ਵਿਚ ਯੁਨਾਈਟਡ ਸਪੋਰਟਸ ਕਲੱਬ ਦੇ ਚੀਫ ਆਰਗੇਨਾਈਜ਼ਰ ਅਮੋਲਕ ਸਿੰਘ ਗਾਖਲ, ਚੇਅਰਮੈਨ ਮੱਖਣ ਸਿੰਘ ਬੈਂਸ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਬਲਵੀਰ ਸਿੰਘ ਭਾਟੀਆ, ਡਾਇਰੈਕਟਰ ਪਲਵਿੰਦਰ ਸਿੰਘ ਗਾਖਲ, ਸਾਧੂ ਸਿੰਘ ਖਿਲੌਰ, ਦੇਬੀ ਸੋਹਲ, ਬਖਤਾਵਰ ਸਿੰਘ, ਜਸਵੀਰ ਸਿੰਘ ਗਾਖਲ, ਗੁਰਪ੍ਰੀਤ ਸਿੰਘ ਗਾਖਲ, ਪਿੰਕੀ ਅਟਵਾਲ, ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਖੂਬ ਨਿਭਾਈਆਂ। ਇਸ ਵੇਰਾਂ ਜਿਥੇ ਦਰਸਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਉਥੇ ਗਰਮੀ ਨੇ ਵੀ ਦਰਸਕਾਂ ਦੇ ਕਿਲ ਕੱਢ ਦਿੱਤੇ ਫਿਰ ਵੀ ਸਾਮ ਢਲੀ ਤੱਕ ਦਰਸਕ ਅਖੀਰਲੇ ਮੈਚ ਤੱਕ ਗਰਾਉਂਡ ਦੁਆਲੇ ਬੈਠੇ ਕਬੱਡੀ ਦਾ ਅਨੰਦ ਮਾਣਦੇ ਰਹੇ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2019 Website Designed By XL Media

Log in with your credentials

Forgot your details?