ਯੂਬਾ ਸਿਟੀ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਹਰ ਸਾਲ ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਪੂਰੇ ਜਾਹੋ ਜਲਾਅ ਨਾਲ ਕੱਢਿਆ ਜਾਣ ਵਾਲਾ ਵਿਸ਼ਵ ਪ੍ਰਸਿੱਧ ਨਗਰ ਕੀਰਤਨ, ਜੋ ਯੂਬਾ ਸਿਟੀ ਦੇ ਸਿੱਖ ਟੈਂਪਲ ਵੱਲੋਂ ਕੱਢਿਆ ਗਿਆ, ਵਿੱਚ ਐਤਕਾਂ ਕਰੀਬ ਇੱਕ ਲੱਖ ਦੇ ਕਰੀਬ ਸੰਗਤਾਂ ਨੇ ਸਮੂਲੀਅਤ ਕੀਤੀ। ਗੁਰਤਾ ਗੱਦੀ ਤੇ ਕੱਢੇ ਜਾਂਦੇ ਇਸ ਨਗਰ ਕੀਰਤਨ ਵਿੱਚ ਐਤਕਾਂ ਕਈ ਸੁਧਾਰ ਦਿੱਖੇ ਤੇ ਸ਼ਾਤੀ ਨਾਲ ਸਾਰੇ ਕਾਰਜ ਨੇਪੜੇ ਚੜੇ। ਇਸ ਨਗਰ ਕੀਰਤਨ ਦੌਰਾਨ ਸਾਰੇ ਪ੍ਰੋਗਰਾਮ ਦੀਆਂ ਤਿਆਰੀਆਂ ਕਰੀਬ ਇਕ ਮਹੀਨੇ ਤੋਂ ਸੰਗਤਾਂ ਤੇ ਨਵੀਂ ਪ੍ਰਬੰਧਕ ਕਮੇਟੀ ਨੇ ਕੀਤੀ ਸੀ। ਅਖੀਰਲੇ ਦਿਨ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ‘ਚ ਹਜਾਰਾਂ ਸੰਗਤਾਂ ਨੇ ਸ਼ਬਦ ਗਾਇਨ ਕੀਤਾ। ਇਸ ਦੌਰਾਨ ਵੱਖ ਵੱਖ ਰਾਗੀ ਜੱਥਿਆਂ ਨੇ ਮਨੋਹਰ ਬਾਣੀ ਦਾ ਕੀਰਤਨ ਕੀਤਾ।

This slideshow requires JavaScript.

ਇਸ 37 ਵੇਂ ਨਗਰ ਕੀਰਤਨ ਦੇ ਬਾਨੀ ਦੀਦਾਰ ਸਿੰਘ ਬੈਂਸ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਖੁੱਲੀ ਕਾਰ ‘ਚ ਸਵਾਰ ਹੋ ਨਗਰ ਕੀਰਤਨ ’ਚ ਸਮੂਲੀਅਤ ਕੀਤੀ ਤੇ ਸੰਗਤਾਂ ਨਾਲ ਮਿਲੇ। ਇਸ ਤੋਂ ਇਲਾਵਾ ਵੱਖ ਵੱਖ ਹੋਰ ਫਲੋਟਾਂ ਵਿੱਚ  ਸਿੱਖ ਇਤਿਹਾਸ ਨਾਲ ਸਬੰਧਤ ਝਾਕੀਆਂ ਕੱਢੀਆਂ ਗਈਆਂ। ਇਹਨਾਂ ਵਿੱਚ ਮਲਕ ਭਾਗੋ ਵਾਲਾ ਗੁਰੂ ਨਾਨਕ ਸਾਹਿਬ ਵਾਲਾ ਬਿਰਤਾਂਤ, ਅਮਰੀਕਨ ਰੈਡ ਕਰਾਸ ਦਾ ਫਲੋਟ, ਅਸੈਂਬਲੀ ਹਾਲ ਲੰਡਨ ਦਾ ਫਲੋਟ, ਗੋਲਡਨ ਟੈਂਪਲ ਦਾ ਫਲੋਟ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਫਲੋਟ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦੇ ਵੱਖ ਵੱਖ ਗੁਰਦੁਅਰਾ ਸਾਹਿਬਾਨਾਂ ਦੇ ਫਲੋਟਾਂ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਟਾਲ ਤੇ ਕਾਫੀ ਗਹਿਮਾ ਗਹਿਮੀ ਦੇਖੀ ਗਈ। ਵੱਖ-ਵੱਖ ਖਾਣਿਆਂ ਦੇ ਸਟਾਲ ਤੇ ਸਿੱਖ ਪ੍ਰਚਾਰਕਾਂ ਦੇ ਸਟਾਲ ਅਰਥਾਤ ਧਾਰਮਿਕ ਸਾਹਿਤ ਦੇ ਬਹੁਤੇ ਸਟਾਲ ਐਤਕਾਂ ਦੇਖਣ ਨੂੰ ਮਿਲੇ। ਐਤਕਾਂ ਗੁਰੂ ਘਰ ਦੇ ਪ੍ਰਬੰਧਕ ਸਰਬਜੀਤ ਥਿਆੜਾ ਤੇ ਜੂਨੀਅਰ ਥਿਆੜਾ ਵਲੋਂ ਹੈਲੀਕੋਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ।

ਐਤਕਾਂ ਵੱਡੀ ਪੱਧਰ ਤੇ ਸੈਂਕੜੇ ਦੀ ਤਾਦਾਦ ‘ਚ ਲੱਗੇ ਕੱਪੜੇ ਜਿਊਲਰੀ ਤੇ ਹੋਰ ਸਾਜੋ ਸਮਾਨ ਦੇ ਸਟਾਲਾਂ ਤੋਂ ਲੋਕਾਂ ਨੇ ਹਜਾਰਾਂ ਡਾਲਰਾਂ ਦੀ ਖਰੀਦੋ ਫਰੋਖਤ ਕੀਤੀ। ਨਗਰ ਕੀਰਤਨ ਤੋਂ ਪਹਿਲਾਂ ਕਈ ਦਿਨਾਂ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਸੀ, ਇਸ ਦੌਰਾਨ ਵਿਸ਼ੇਸ਼ ਕਵੀ ਦਰਬਾਰ, ਬੱਚਿਆਂ ਦਾ ਕੀਰਤਨ ਦਰਬਾਰ, ਢਾਡੀ ਦਰਬਾਰ, ਅੰਮ੍ਰਿਤ ਸੰਚਾਰ, ਨਿਸ਼ਾਨ ਸਾਹਿਬ ਦੇ ਚੋਲੇ ਬਦਲਣਾ ਤੇ ਸੈਮੀਨਾਰ ਇਸ ਨਗਰ ਕੀਰਤਨ ਦਾ ਅਭਿੰਨ ਹਿੱਸਾ ਰਹੇ।

ਕਈ ਦਿਨਾਂ ਤੋਂ ਕੀਰਤਨ ਦਰਬਾਰ ਸਜ ਰਹੇ ਸਨ ਜਿਨਾਂ ’ਚ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ਊਨਾ ਵਾਲੇ, ਭਾਈ ਗੁਰਨਿਮਿਤ ਸਿੰਘ ਜੀ ਰਾਜ ਰੰਗੀਲਾ, ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿਤਸਰ, ਭਾਈ ਗੁਰਪ੍ਰੀਤ ਸਿੰਘ ਜੀ ਬਲੱੜਵਾਲ ਜਲੰਧਰ, ਢਾਡੀ ਚੰਚਲ ਕੌਰ ਜੱਥਾ, ਕਵੀਸ਼ਰ ਗੁਰਦੇਵ ਸਿੰਘ ਸ਼ਾਹੋਕੇ ਚੜਿੱਕ, ਢਾਡੀ ਨਾਭੇ ਵਾਲੀਆਂ ਬੀਬੀਆਂ ਦਾ ਜੱਥਾ, ਢਾਡੀ ਪਾਰਸ ਦਾ ਜੱਥਾ, ਰਾਗੀ ਕੁਲਵਿੰਦਰ ਸਿੰਘ, ਰਾਗੀ ਅਰਵਿੰਦਰ ਸਿੰਘ, ਦਲਵੀਰ ਸਿੰਘ, ਸੰਦਰ ਸਿੰਘ, ਕਥਾਕਾਰ ਪਰਮਜੀਤ ਸਿੰਘ, ਭਾਈ ਹਰਨਾਮ ਸਿੰਘ, ਭਾਈ ਦਲੀਪ ਸਿੰਘ ਤੇ ਕਥਾਕਾਰ ਭਾਈ ਤਾਰਾ ਸਿੰਘ ਤੋਂ ਇਲਾਵਾ ਸਿੱਖ ਪੰਥ ਦੇ ਉਚ ਕੋਟੀ ਦੇ ਰਾਗੀ ਜਥੇ, ਕਥਾਵਾਚਕ ਅਤੇ ਪ੍ਰਚਾਰਕਾਂ ਨੇ  ਹਾਜ਼ਰੀ ਭਰੀ।

ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਗੁਰੂ ਘਰ ਦੀ ਨਵੀਂ ਕਮੇਟੀ ਦੇ ਪ੍ਰਬੰਧਕ ਸਰਬਜੀਤ ਸਿੰਘ ਥਿਆੜਾ ਅਤੇ ਪਰਿਵਾਰ ਵਲੋਂ ਪਹਿਲਾਂ ਵਾਂਗ ਵੱਡੀ ਪੱਧਰ ਆਤਿਸ਼ਬਾਜ਼ੀ ਤੇ ਪਟਾਖਿਆਂ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਬਾਹਰ ਲੁੱਕ ਪਾਉਣ ਦੀ ਸੇਵਾ ਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਥਿਆੜਾ ਪਰਿਵਾਰ ਵਲੋਂ ਕੀਤੀ ਗਈ। ਇੱਕ ਦਿਨ ਪਹਿਲਾਂ ਸ਼ਾਮ ਦੇ ਦਿਵਾਨ ਵਿੱਚ ਵੱਖ ਵੱਖ ਸਿੱਖ ਆਗੂਆਂ ਨੇ ਸਿੱਖ ਪੰਥ ਦੀ ਚੜਦੀ ਕਲਾ ਪ੍ਰਤੀ ਭਰਵੀਆਂ ਤਕਰੀਰਾਂ ਕੀਤੀਆਂ, ਇਨਾਂ ਆਗੂਆਂ ‘ਚ ਡਾ. ਅਮਰਜੀਤ ਸਿੰਘ, ਕੁਲਜੀਤ ਸਿੰਘ ਨਿੱਝਰ, ਅਮਰਦੀਪ ਸਿੰਘ, ਸ਼ਹੀਦ ਬੇਅੰਤ ਸਿੰਘ ਦੇ ਬੇਟਾ ਜਸਵਿੰਦਰ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ ਬੈਂਸ ਤੇ ਸ਼ਹੀਦ ਭਾਈ ਅਮਰੀਕ ਸਿੰਘ ਦਾ ਬੇਟ ਨੇ ਤਕਰੀਰਾਂ ਕੀਤੀਆਂ, ਸਟੇਜ ਦੀ ਕਾਰਵਾਈ ਗੁਰਮੇਜ ਸਿੰਘ ਗਿੱਲ ਤੇ ਪ੍ਰਮਿੰਦਰ ਗਰੇਵਾਲ ਨੇ ਚਲਾਈ। ਐਤਕਾਂ ਨਗਰ ਕੀਰਤਨ ਦੇ ਬਾਨੀ ਦੀਦਾਰ ਸਿੰਘ ਬੈਂਸ ਅਤੇ ਉਹਨਾਂ ਦੇ ਸਹਿਯੋਗੀ ਸਰਬਜੀਤ ਥਿਆੜਾ, ਜਸਵੰਤ ਸਿੰਘ ਬੈਂਸ, ਪਰਮਿੰਦਰ ਗਰੇਵਾਲ  ਇਸ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੁਰਜ਼ੋਰ ਮਿਹਨਤ ਕੀਤੀ। ਪਾਰਕ ਕੀਤੀਆਂ ਗੱਡੀਆਂ ਤੋਂ ਸੰਗਤ ਨੂੰ ਨਗਰ ਕੀਰਤਨ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ।

ਇਸ ਵਾਰ ਮੌਸਮ ਠੀਕ ਹੋਣ ਕਰਕੇ ਨਗਰ ਕੀਰਤਨ ਵਿੱਚ ਰਿਕਾਰਡ ਤੋੜ ਸੰਗਤਾਂ ਪਹੁੰਚੀਆਂ। ਲੰਗਰ ਸੇਵਾਦਾਰਾਂ ਵਲੋਂ ਸੈਂਕੜੇ ਕੁਇੰਟਲ ਤਰਾਂ ਤਰਾਂ ਦੇ ਭੋਜਨ ਬਣਾਏ ਗਏ ਸਨ, ਜਿਸ ਦਾ ਸੁਆਦ ਪੰਜਾਬੀਆਂ ਤੋਂ ਇਲਾਵਾ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਆਪਣੀ ਸਮੂਲੀਅਤ ਦੌਰਾਨ ਲਿਆ। ਲੰਗਰ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਬਾਦਾਮ, ਕਾਜੂ, ਸਬਜ਼ੀਆਂ ਅਤੇ ਫਲਾਂ ਦਾ ਇਸਤਮਾਲ ਕੀਤਾ ਗਿਆ। ਯੂਬਾ ਸਿਟੀ ਦੇ ਸਿੱਖ ਟੈਂਪਲ ਦੁਆਲੇ ਸੈਂਕੜੇ ਏਕੜ ਜਮੀਨ ਵੀ ਕਾਰਾਂ ਖੜੀਆਂ ਕਰਨ ਲਈ ਘੱਟ ਪੈ ਰਹੀ ਸੀ। ਯੁਬਾ ਸਿਟੀ ਦੇ ਸਾਰੇ ਰਾਸਤੇ ਸੰਗਤਾਂ ਨਾਲ ਤੁੰਨੇ ਹੇਏ ਸਨ। ਦੇਸੀ ਮੀਡੀਏ ਤੋਂ ਇਲਾਵਾ ਅਮਰੀਕਨ ਮੀਡੀਏ ਦੇ ਵੀ ਕਾਫੀ ਨੁਮਾਇੰਦੇ ਇਸ ਸਾਲ ਦਿਖਾਈ ਦਿੱਤੇ।

0 Comments

Leave a reply

Your email address will not be published. Required fields are marked *

*

CONTACT US

We're not around right now. But you can send us an email and we'll get back to you, asap.

Sending

©2019 Website Designed By XL Media

Log in with your credentials

Forgot your details?